Patiala: Oct. 12, 2018
Blood Donation Camp organized at Multani Mal Modi College
A Blood Donation Camp was held at local M. M. Modi College, Patiala. The camp was organsied by the NSS units of the College under the able guidance of Principal Dr. Khushvinder Kumar and was supervised by a medical team from Govt. Rajindra Hospital, Patiala. The camp was inaugurated by college Principal Dr. Khushvinder Kumar. Addressing the blood donors, he said that these blood units are going to act as lifeline for many patients of dengue as the local blood banks are finding it very difficult to meet the demands. He appreciated the efforts of students and college staff for making this camp a success. A team of doctors led by Dr. Lachima, Sh. Sukhvinder Singh and Ms. Jaspreet Kaur made meticulous arrangements for collecting donated blood. 56 units of blood were donated by the volunteers.
Dr. Rajeev Sharma, Dr. Harmohan Sharma and Prof. (Mrs.) Jagdeep Kaur NSS Programme Officers put special efforts in making this venture a grand success. They motivated the students and said that donating blood is the noblest act of service to the humanity.
 
ਪਟਿਆਲਾ: 12 ਅਕਤੂਬਰ, 2018
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਕਾਲਜ ਦੇ ਐਨ.ਐਸ.ਐਸ. ਵਿੰਗ ਵੱਲੋਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਚੱਜੀ ਅਗਵਾਈ ਹੇਠ ਅਤੇ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਪਹੁੰਚੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਿਹਾ ਕਿ ਅਜਿਹੇ ਖੂਨਦਾਨ ਕੈਂਪਾਂ ਦਾ ਉਦੇਸ਼ ਜਿੱਥੇ ਸਥਾਨਕ ਬਲੱਡ ਬੈਂਕਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇ ਨਜ਼ਰ ਘੱਟ ਰਹੀ ਬਲੱਡ ਸਪਲਾਈ ਨੂੰ ਪੂਰਾ ਕਰਨ ਦਾ ਯਤਨ ਕਰਨਾ ਹੈ, ਉਥੇ ਵਿਦਿਆਰਥੀਆਂ ਨੂੰ ਖੂਨਦਾਨ ਵਰਗੇ ਮਹਾਂ-ਦਾਨ ਦੀ ਸਾਰਥਕਤਾ ਤੋਂ ਵੀ ਜਾਣੂ ਕਰਵਾਉਣਾ ਹੈ। ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਡਾ. ਲੱਛੀਮਾ ਦੀ ਅਗੁਵਾਈ ਹੇਠ ਪਹੁੰਚੀ ਮੈਡੀਕਲ ਟੀਮ ਦੇ ਮੈਂਬਰਾਂ ਸ੍ਰੀ ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਨੇ ਇਸ ਮੌਕੇ ਖੂਨਦਾਨੀਆਂ ਲਈ ਕੀਤੇ ਗਏ ਸਮੂਚੇ ਪ੍ਰਬੰਧ ਦੀ ਦੇਖ-ਰੇਖ ਕੀਤੀ। ਇਸ ਕੈਂਪ ਵਿੱਚ 56 ਵਿਦਿਆਰਥੀਆਂ ਨੇ ਖੂਨਦਾਨ ਕਰਕੇ ਕਾਲਜ ਦੀ ਵੱਡਮੁੱਲੀ ਦਾਨੀ ਪ੍ਰੰਪਰਾ ਨੂੰ ਕਾਇਮ ਰੱਖਿਆ। ਇਸ ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਡਾ. ਹਰਮੋਹਨ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦਾ ਖਾਸ ਯੋਗਦਾਨ ਰਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਬਹੁਤ ਵਾਰੀ ਖੂਨਦਾਨ ਕਿਸੇ ਬਿਮਾਰ ਲਈ ਦੂਜਾ ਜਨਮ ਮਿਲਣ ਵਰਗਾ ਹੁੰਦਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਦਾ ਭਰੋਸਾ ਦਵਾਇਆ।